Saturday 18 November 2017

ਕੌਣ ਹੈ ਜੁਗਨੀ ? who is Jugni ?

ਜੁਗਨੀ ਕੀ ਹੈ?
20 ਜੂਨ 1887 ਨੂੰ ਮਹਾਰਾਣੀ ਵਿਕਟੋਰੀਆ ਦੀ ਗੋਲਡਨ ਜੁਬਲੀ ਸੀ ਇੰਗ੍ਲੈੰਡ ਵਿਚ । 
ਇਹ ਉਤਸਵ ਓਥੇ ਵੀ ਮਨਾਏ ਗਏ ਜਿੰਨਾ ਮੁਲਕਾਂ ਤੇ ਅੰਗਰੇਜਾਂ ਦੀ ਹਕੂਮਤ ਸੀ। ਹਿੰਦੁਸਤਾਨ ਚ ਖ਼ਾਸ ਤੌਰ ਤੇ ਪੰਜਾਬ ਦੀਆਂ ਰਿਆਸਤਾਂ (ਕਿਓਂਕਿ ਇਹ ਰਾਜੇ ਅੰਗਰੇਜ ਪੱਖੀ ਸਨ ) ਨੇ ਵੀ ਇਹ ਸਮਾਰੋਹ ਮਨਾਏ। ਤੇ ਮਹਾਰਾਣੀ ਵਿਕਟੋਰੀਆ ਨੇ ਵੀ ਕਈ ਥਾਵਾਂ ਤੇ ਫੇਰੀ ਪਾਈ। ਪਰ ਆਮ ਲੋਕਾਂ ਨੂੰ ਇਹਨਾਂ ਸਮਾਰੋਹਾਂ ਦੀ ਅਸਲੀਅਤ ਦਾ ਬਹੁਤਾ ਜਿਆਦਾ ਪਤਾ ਤਾਂ ਨਹੀ ਸੀ ਹੁੰਦਾ ਪਰ ਹੇੜ-ਵੱਗ ਦੇ ਤੌਰ ਤੇ ਸ਼ਾਮਿਲ ਹੋ ਜਾਂਦੇ ਸੀ। ਸਰਕਾਰੀ ਅਫਸਰ ਆਮ ਲੋਕਾਂ ਨੂੰ ਇਹ ਕਹਿ ਕੇ ਤੁਆਰੁਫ਼ ਕਰਾਉਂਦੇ ਸੀ ਕੀ jublee ਮਨਾਈ ਜਾ ਰਹੀ ਹੈ। ਆਮ ਲੋਕਾਂ ਨੇ ਮਹਾਰਾਣੀ ਨੂੰ 'ਜੁਬਲੀ' ਨਾਮ ਨਾਲ ਜੋੜ ਲਿਆ ਅਤੇ ਮਜ਼ਾਕ ਤੇ ਛੇੜ ਰੂਪ 'ਚ ਜੁਗਨੀ ਕਹਿਣਾ ਸ਼ੁਰੂ ਕਰ ਦਿਤਾ। ਲੋਕਧਾਰਾ ਦੀ ਪਰਿਭਾਸ਼ਾ ਚ ਇਸਨੁ ਸ਼ਬਦ-ਵਿਗਾੜ (ਅਪ੍ਕਰ੍ਸ਼ ) ਕਹਿੰਦੇ ਨੇ। ਮਹਾਰਾਨੀ ਦੀ ਇਹ visit ਕਲਕੱਤੇ ਤੋਂ ਹੁੰਦੀ ਹੋਈ ਪੰਜਾਬ ਵੀ ਪੁੱਜੀ। ਜਵਾਕ ਗਲੀਆਂ ਚ ਗਾਉਂਦੇ ਰਹਿੰਦੇ ,"ਓਏ ਜੁਗਨੀ ਕਲਕੱਤੇ ਆ ਗਈ.. ਜੁਗਨੀ ਪਟਿਆਲੇ ਆ ਗਈ..ਜੁਗਨੀ ਨਾਭੇ ਗਈ.. ਹੌਲੀ - ਹੌਲੀ ਛੇੜ ਰੂਪ ਚ ਗਾਏ ਟੱਪੇ ਬਣੇ ਤੇ ਫੇਰ ਗੀਤ ਬਣੇ। ...130 ਕੁ ਸਾਲਾਂ 'ਚ ਜੁਬਲੀ ਅੱਜ ਜੁਗਨੀ ਰੂਪ ਗਈ ਜਾਂਦੀ ਏ। ਸੂਫੀ ਰੂਪ ਚ ਤੇ ਕਦੀ ਲੋਕ ਤੱਥ ਰੂਪਾਂ ਵਿਚ। 
...ਏਨੀ ਕੁ ਮੇਰੀ ਬਾਤ...

No comments:

Post a Comment