Friday 20 February 2015

 ਦੁਨੀਆ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਅੰਗ੍ਰੇਜ਼ੀ  ਹੈ?? ਜਾਂ ਕੋਈ ਹੋਰ ?
ਪਰ ਤੱਥ ਬਿਲਕੁਲ ਹੋਰ ਨੇ।
ਖੋਜ ਕਰਦਿਆਂ ਪਤਾ ਚਲਦਾ ਹੈ ਕਿ :-
1. ਚੀਨੀ /Mandarin ਦੁਨੀਆ ਦੀ ਸਭ ਤੋਂ ਵਧ ਬੋਲੀ ਜਾਣ ਵਾਲੀ ਭਾਸ਼ਾ ਹੈ। 955 ਮਿਲੀਅਨ ਲੋਕ ਚੀਨੀ ਬੋਲਦੇ ਨੇ ਤੇ ਚੀਨ ਅਤੇ ਤਾਈਵਾਨ ਦੀ ਇਹ ਸਰਕਾਰੀ/ਰਾਸ਼ਟਰੀ ਭਾਸ਼ਾ ਹੈ। ਦੁਨੀਆ ਦੀ ਲਗਭਗ 14.4% ਜਨਤਾ  ਇਹ ਭਾਸ਼ਾ ਬੋਲਦੀ ਹੈ।
2. 405 ਮਿਲੀਅਨ ਲੋਕ ਸ੍ਪੇਨੀ / Spanish ਬੋਲੀ ਬੋਲਦੇ ਨੇ। ਯੂਰੋਪ ਦਾ ਬਹੁਤਾ ਹਿੱਸਾ ਸ੍ਪੇਨੀ ਭਾਸ਼ਾ ਬੋਲਦਾ ਹੈ।  ਦੁਨੀਆ ਦੀ ਪਹਿਲੀ ਸੰਚਾਰ / Common ਬੋਲੀ ਹੈ।
3. ਇੰਗਲਿਸ਼ ਨੂੰ ਬੋਲਣ ਵਾਲੇ 360 ਮਿਲੀਅਨ ਲੋਕ ਨੇ  ਤੇ ਇਹ ਦੁਨੀਆ ਦੂਸਰੀ common communicative ਜ਼ੁਬਾਨ ਹੈ। ਪਰ ਅੰਗ੍ਰੇਜ਼ੀ ਸਾਹਿਤ ਦਾ ਬਾਕੀ ਮੁਲਕਾਂ ਦੀ ਭਾਸ਼ਾ ਉੱਤੇ ਪ੍ਰਭਾਵ ਹੋਣ ਕਰਕੇ ਏਸ ਭਾਸ਼ਾ ਨੂੰ ਕਾਫੀ popularity ਮਿਲੀ ਹੋਈ ਹੈ।
4. ਹਿੰਦੀ / ਉਰਦੂ ਬੋਲਣ ਵਾਲੇ ਕੁੱਲ 310 ਮਿਲੀਅਨ ਲੋਕ ਨੇ ਕਿਉਂਕਿ ਇਹਨਾਂ ਭਾਸ਼ਾਵਾਂ ਵਿਚ  ਗ੍ਰਾਮਰ ਤੇ ਸ਼ਬਦਾਵਲੀ ਦੀ  ਕਾਫੀ ਸਾਂਝ ਹੈ ਏਸ ਲਈ ਏਸਨੂੰ common ਗਿਣ ਲਿਆ ਜਾਂਦਾ।  ਇਹ ਜ਼ਿਆਦਾਤਰ ਪਾਕਿਸਤਾਨ ਤੇ ਹਿੰਦੁਸਤਾਨ ਚ ਬੋਲੀ ਜਾਂਦੀ ਹੈ।
5. ਅਰਬੀ ਭਾਸ਼ਾ ਪੰਜਵੇ ਥਾਂ ਤੇ ਹੈ। ਜਿਸਨੂੰ ਬੋਲਣ ਵਾਲੇ ਲਗਭਗ 295 ਮਿਲੀਅਨ ਲੋਕ ਹਨ।  ਏਸ ਭਾਸ਼ਾ ਦਾ ਤੁਰਕੀ , ਪਾਰਸੀ , ਉਰਦੂ ਤੇ ਸ੍ਪੇਨੀ ਭਾਸ਼ਾ ਉੱਤੇ ਬਹੁਤ ਅਸਰ ਹੈ।  ਇਸਲਾਮ ਦੀਆਂ ਬਹੁਤੀਆਂ ਪਵਿਤਰ ਲਿਖਤਾਂ ਅਰਬੀ ਚ ਲਿਖੀਆਂ ਮਿਲਦੀਆਂ ਨੇ।
6. ਪੁਰਤਗਾਲੀ/ Portuguese  ਭਾਸ਼ਾ  ਨੂੰ ਬੋਲਣ ਵਾਲੇ ਕੁੱਲ 215 ਮਿਲੀਅਨ ਲੋਕ ਨੇ। 150 ਮਿਲੀਅਨਲੋਕ ਇਕੱਲੇ  ਬ੍ਰਾਜ਼ੀਲ ਚ ਹੀ ਬੋਲਦੇ ਨੇ ਏਸ ਤੋਂ ਇਲਾਵਾ  ਪੁਰਤਗਾਲ ,ਅੰਗੋਲਾ , muzambi  ਮੁਲਕ ਇਹ ਭਾਸ਼ਾ ਬੋਲਦੇ ਨੇ।
7. ਬੰਗਾਲੀ ਭਾਸ਼ਾ  ਨੂੰ ਬੋਲਣ 205 ਮਿਲੀਅਨ ਜਨਤਾ ਹੈ।  ਇਹ ਭਾਸ਼ਾ ਭਾਰਤੀ ਖਿੱਤੇ ਚ ਬੰਗਾਲ ਅੰਦਰ ਤੇ ਬੰਗਲਾ ਦੇਸ਼ ਵਿਚ ਬੋਲੀ ਜਾਂਦੀ ਹੈ।
8. Russian / ਰੂਸੀ ਬੋਲੀ ਨੂੰ ਕੁਲ 155 ਮਿਲੀਅਨ ਲੋਕ ਬੋਲਦੇ ਨੇ। ਇਹ ਅਠਵੇਂ ਨੰਬਰ ਉੱਤੇ ਹੈ
9. ਜਾਪਾਨੀ-125 ਮਿਲੀਆਂ ਲੋਕ ਜਾਪਾਨੀ ਬੋਲੀ ਬੋਲਦੇ ਨੇ। ਜਾਪਾਨ ਤੇ ਓਕੀਨਾਵਾ ਦੀ ਇਹ ਰਾਸ਼ਟਰੀ ਬੋਲੀ ਹੈ।
10. Punjabi/ਪੰਜਾਬੀ ਦਸਵੇਂ ਨੰਬਰ ਉੱਤੇ ਹੈ ਜੀ। ਪੰਜਾਬੀ ਭਾਸ਼ਾ ਨੂੰ ਬੋਲਣ ਕੁੱਲ ਲੋਕ 102 ਮਿਲੀਅਨ ਹਨ। ਭਾਰਤ , ਪਾਕਿਸਤਾਨ , ਕੈਨੇਡਾ , UK ਤੇ ਹੋਰ ਮੁਲਕਾਂ ਚ ਬੋਲੀ ਜਾਂਦੀ ਹੈ। ਏਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦਾ ਵੱਡਾ ਹਿੱਸਾ ਪਾਕਿਸਤਾਨੀ ਪੰਜਾਬੀਆਂ ਦਾ ਹੈ।  ਦੁਨੀਆ ਦੀ ਕੁੱਲ ਵਸੋਂ ਦਾ 1.44% ਹਿੱਸਾ ਪੰਜਾਬੀ ਬੋਲਦਾ ਹੈ। ਪਹਿਲਾਂ ਜਰਮਨ ਭਾਸ਼ਾ ਦਸਵੇਂ ਨੰਬਰ ਉੱਤੇ ਸੀ ਪਰ ਪੰਜਾਬੀਆਂ ਦੀ ਆਬਾਦੀ ਵਧਣ ਕਾਰਣ ਇਹ ਭਾਸ਼ਾ 10ਵੇ ਸਥਾਨ ਉੱਤੇ ਹੈ।