Wednesday 30 March 2016

            ਸਾਡੀ ਸੰਵੇਦਨਾ ਹੁਣ ਕੌਮ, ਰੰਗ, ਚਮੜੀ ਤੇ ਆਰਥਿਕਤਾ ਦੇਖ ਕੇ ਜਾਗਿਆ ਕਰੇਗੀ ?
72 ਪੰਜਾਬੀ ਮਰੇ ..ਲਾਹੋਰ  ਚ 27 ਮਾਰਚ ਨੂੰ ਬੰਬ ਧਮਾਕੇ ਚ... ਪਰ  ਅਖਬਾਰਾਂ, ਮੀਡੀਆ  ਚ ਬਹੁਤੀ ਹਲਚਲ ਨਹੀ ਹੋਈ ਨਾ ਹੋਣੀ ਸੀ ... ਨਾਲ ਦੀ ਨਾਲ  ਸਾਡੀ ਵ੍ਟ੍ਸਏਪੀ ਚਰਚਾ ਵੀ ਨਾ ਹੋਈ  ਨਾ ਹੀ ਕਿਸੇ ਨੇ ਬਹੁਤਾ ਫੇਸ੍ਬੁਕੀ ਹਮਦਰਦੀ ਦਿਖਾਈ ਅਤੇ ਨਾ ਹੀ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਬਹਿਸ ਦਾ ਹਿੱਸਾ ਬਣੀ  ...  .. ਪਰ ਉਸ ਤੋਂ ਪੰਜ ਦਿਨ ਪਹਿਲਾਂ ਜਦੋਂ ਬੈਲਜੀਅਮ ਚ 32 ਲੋਕ ਮਰੇ ਜਾਂ ਜਦੋ ਪਿਛਲੇ ਸਾਲ ਪੈਰਿਸ ਚ ਹਮਲਾ ਹੋਇਆ ਸੀ ਤਾਂ ਯੂਰੋਪ / ਏਸ਼ੀਆ ਤੇ ਹੋਰ ਮੁਲਕਾਂ ਦੇ ਅਖਬਾਰਾਂ, ਟੈਲਿਵਿਜ੍ਨਾਂ, ਖਬਰਾਂ  ਨੇ ਧਮੱਚੜੀ ਮਚਾ ਤੀ ਸੀ ...ਕਿ ਕਾਰਨ ਹੈ  ਜਦੋ ਅਮੀਰ ਮੁਲਕਾਂ ਚ ਇਹ ਸਭ ਵਾਪਰਦਾ ਹੈ ਤਾਂ ਖਬਰਾਂ / ਬਹਿਸਾਂ ਬਣਦੀਆਂ ਨੇ ਤੇ ਜਦੋ ਮਾੜੇ/ਗਰੀਬ ਮੁਲਕਾਂ ਚ ਵਾਪਰਦਾ ਤਾਂ ਕੁਝ ਵੀ ਨਹੀ ਵਾਪਰਦਾ ..ਇਹ ਸਹੀ  ਇਨਸਾਨੀਅਤ ਦਾ ਘਾਣ ਕਿਤੇ ਵੀ ਹੋਵੇ ਦਰਦ ਲਾਜ਼ਮੀ ਤੌਰ ਤੇ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ ..ਪਰ ਯਾਰੋ ਕਿ ਸਾਡੀ ਸੰਵੇਦਨਾ ਹੁਣ ਕੌਮ, ਰੰਗ, ਚਮੜੀ ਤੇ ਆਰਥਿਕਤਾ ਦੇਖ ਕੇ ਜਾਗਿਆ ਕਰੇਗੀ ? ਕਿ ਹੁਣ ਸਾਨੂੰ ਯੂਰੋਪ ਦਸੇਗਾ ਕਿ ਅਸੀਂ ਕਿਸਨੂੰ  ਆਤੰਕਵਾਦ ਮੰਨੀਏ ਤੇ ਕਿਸਨੂੰ ਨਾ ਮੰਨੀਏ  ?
ਮੈਂ ਤੁਹਾਨੂੰ ਕੁਝ ਆਂਕੜੇ ਦਿੰਦਾ ਹਾਂ ਤੁਸੀਂ ਆਪ ਹੀ ਸਮਝ ਲੈਣਾ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ ..
ਇਹ ਅੰਕੜੇ 2016 ਦੇ ਹਨ ਆਤੰਕੀ ਹਮਲਿਆਂ ਦੇ ਹਨ ..ਗੋਲੀਬਾਰੀ ਤੇ ਬੰਬ ਧਮਾਕਿਆਂ ਦੇ -
2 ਜਨਵਰੀ ਨੂੰ ਇਰਾਕ ‘ਚ 22 ਲੋਕ ਮਰੇ,
7 ਜਨਵਰੀ ਨੂੰ ਲੀਵੀਆ ‘ਚ 60 ਮਰੇ ,
15 ਜਨਵਰੀ ਨੂੰ ਸੋਮਾਲੀਆ ‘ਚ 65 ਮਰੇ ,
27 ਜਨਵਰੀ ਨੂੰ ਇਰਾਕ ‘ਚ 55 ਮਰੇ,
31ਜਨਵਰੀ ਨੂੰ  ਨਾਇਜੀਰਿਆ ‘ਚ 86 ਤੇ ਸੀਰਿਆ ‘ਚ 81 ਮਰੇ
9 ਫਰਬਰੀ ਨੂੰ ਨਾਇਜੀਰਿਆ ਚ 60 ਮਰੇ
17 ਫਰਬਰੀ ਨੂੰ   ਤੁਰਕੀ ‘ਚ 28 ਮਰੇ
28 ਫਰਬਰੀ ਨੂੰ   ਬਗਦਾਦ ‘ਚ 80 ਮਰੇ
13 ਮਾਰਚ ਨੂੰ ਤੁਰਕੀ ‘ਚ 38 ਮਰੇ
22 ਮਾਰਚ ਨੂੰ ਬੈਲਜੀਅਮ ‘ਚ 35 ਮਰੇ
ਅਤੇ
27 ਮਾਰਚ ਨੂੰ ਲਾਹੋਰ ‘ਚ 72 ਮਰੇ