Sunday 3 January 2016

ਕੱਵਾਲੀ'
ਕੱਵਾਲੀ ਦਾ ਮੂਲ ਅਰਬੀ ਸ਼ਬਦ 'ਕੌਲ' ਹੈ ਜਿਸਦੇ ਅਰਥ ਹਨ ਬਚਨ, ਸੁਖ਼ਨ, ਕਥਨ , ਬੋਲ ਆਦਿ। ਪਹਿਲੇ ਪਹਿਲ ਜੋ ਗੀਤ ਸਿਰਫ ਗਾਉਣ ਲਈ ਲਿਖੇ ਜਾਂਦੇ ਸਨ ਤੇ ਰੁਬਾਈ ਦੇ ਵਜ਼ਨ ਦੇ ਹੁੰਦੇ ਸਨ ਓਹਨਾਂ ਨੂੰਹੀ 'ਕੌਲ ਕਹਿੰਦੇ ਸਨ'। 
ਜਦ ਸੂਫ਼ੀਆਂ ਵਿੱਚ ਰਾਗ ਜਾਇਜ਼ ਸਮਝਿਆ ਜਾਣ ਲੱਗਾ ਤੇ ਇਹ ਮੰਨਿਆ ਜਾਣ ਲੱਗਾ ਕਿ ਸੰਗੀਤ ਦੀ ਕੈਫੀਅਤ (ਅਲਮਸਤ ਅਵਸਥਾ ) ਤਾਰੀ ਕਰਨ ਵਿਚ ਪਿਆਰੇ ਨਾਲ ਲਿਵ ਜੋੜਣ ਵਿੱਚ ਸਹਾਈ ਹੁੰਦਾ ਹੈ ਤਾਂ ਸੂਫ਼ੀਆਂ ਦੀਆਂ ਮਜਲਿਸਾਂ ਵਿਚ 'ਕੌਲ' ਗਾਉਣ ਵਾਲੇ ਨੂੰ 'ਕੱਵਾਲ' ਆਖਿਆ ਜਾਣ ਲੱਗਾ। 
ੰਜਾਬ ਵਿੱਚ ਸੂਫ਼ੀਆਂ ਦੇ ਗੀਤਾਂ ਨੂੰ 'ਕਾਫੀ' ਦਾ ਨਾਂ ਦਿੱਤਾ ਗਿਆ ਹੈ। ਕਾਫੀਆਂ ਨੂੰ ਗਾਉਣ ਵਾਲੇ ਕੱਵਾਲ ਹੀ ਸਦਾਉਂਦੇ ਸਨ।
ਕੱਵਾਲੀ ਵਿਚ ਧਾਰਣਾ ਦੀ ਤੁਕ ਜਾਂ ਕੇਂਦਰੀ ਭਾਵ ਵਾਲੀ ਤੁਕ ਬਾਰ ਬਾਰ ਦੁਹਰਾਈ ਜਾਂਦੀ ਹੈ ਤੇ ਕਾਫੀ ਦੀਆਂ ਵਾਕੀ ਤੁਕਾਂ ਇੱਕ ਵਾਰ ਹੀ ਪੜ੍ਹੀਆਂ ਜਾਂਦੀਆਂ ਹਨ।
ਅਮੀਰ ਖ਼ੁਸਰੋ ਅਨੁਸਾਰ ਜ਼ਰੂਰੀ ਨਹੀਂ ਕਿ ਕੱਵਾਲੀ ਵਿਚ ਕੇਵਲ ਅਧਿਆਤਮਕ ਗੀਤ ਹੀ ਗਾਏ ਜਾਣ ਸਗੋਂ ਹੋਰ ਮਜ਼ਮੂਨਾਂ ਨਾਲ ਜੁੜੇ ਹੋਏ ਗੀਤ ਵੀ ਗਾਏ ਜਾ ਸਕਦੇ ਹਨ।
-ਸਾਹਿਤ ਕੋਸ਼ ਵਿਚੋਂ


No comments:

Post a Comment